ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅਤੇ ਭੈਣੋ! ਅਸੀਂ ‘Feed the Farmer’ ਹਾਂ, ਇੱਕ ਅਜਿਹਾ ਪਲੇਟਫਾਰਮ ਜੋ ਤੁਹਾਡੀ ਮਿਹਨਤ ਦਾ ਪੂਰਾ
ਮੁੱਲ ਦਿਵਾਉਣ ਲਈ ਵਚਨਬੱਧ ਹੈ। ਸਾਡਾ ਮੰਤਵ ਹੈ ਕਿਸਾਨਾਂ ਨੂੰ ਸ਼ਹਿਰੀ ਖਪਤਕਾਰਾਂ ਨਾਲ ਸਿੱਧਾ ਜੋੜਨਾ, ਵਿਚੋਲਿਆਂ ਨੂੰ ਖਤਮ ਕਰਨਾ ਅਤੇ ਤੁਹਾਨੂੰ ਤੁਹਾਡੀ ਫਸਲ ਦਾ ਸਹੀ ਭਾਅ ਦਿਵਾਉਣਾ।
ਸਾਡੇ ਨਾਲ ਜੁੜੋ ਤੇ ਆਪਣੀ ਆਮਦਨ ਵਧਾਓ!
ਸਰਕਾਰੀ ਰੇਟ ਤੇ ਮੰਡੀਆਂ ਚ’ ਕਣਕ ਨਾ ਵੇਚੋ,
ਆਟਾ , ਦਲੀਆ , ਸੂਜੀ , ਮੈਦਾ ਆਦਿ ਬਣਾਕੇ
ਆਪਣੇ ਨਾਂ ਅਤੇ ਆਪਣੀ ਮਰਜੀ ਦੇ ਰੇਟ ਤੇ ਸਿੱਧਾ ਸ਼ਹਿਰੀ ਗਾਹਕਾਂ ਨੂੰ ਵੇਚੋ |
ਬ੍ਰਾਂਡਿੰਗ: ਤੁਹਾਡੇ ਉਤਪਾਦਾਂ ਨੂੰ ਤੁਹਾਡੇ ਆਪਣੇ ਬ੍ਰਾਂਡ ਹੇਠ ਪ੍ਰੋਮੋਟ ਕੀਤਾ ਜਾਵੇਗਾ।
ਇਸ ਤਰਾਂ ਕਿਸੇ ਭੀ ਫਸਲ ਨੂੰ ਖਾਣ ਜੋਗ ਬਣਾਕੇ ਅਤੇ ਛੋਟੇ ਪੈਕੇਟਾਂ ਚ’ ਪਾ ਕੇ ਸਾਨੂ ਦੇਵੋ,
ਅੱਸੀਂ ਤੁਹਾਡੇ ਲਈ ਮਾਰਕੀਟਿੰਗ ਤੇ ਡਿਲਿਵਰੀ ਕਰਾਂਗੇ |
ਜੇ ਤੁਸੀਂ ਜੈਵਿਕ ਖੇਤੀ ਕਰਦੇ ਹੋਂ ਤਾਂ ਹੋਰ ਭੀ ਵਧੀਆ
ਅਸੀਂ ਹੇਠ ਲਿਖੀਆਂ ਚੀਜ਼ਾਂ ਤੋਂ ਸੁਰੂ ਕਰ ਸਕਦੇ ਹਾਂ
ਕਣਕ ਦਾ ਆਟਾ, ਦਲੀਆ , ਸੂਜੀ , ਮੈਦਾ,
ਆਲੂ, ਪਿਆਜ਼, ਲਛਣ, ਹਲਦੀ
ਮੱਕੀ ਦਾ ਆਟਾ, ਛੱਲੀਆਂ
ਦਾਲਾਂ (ਛੋਲੇ, ਮੂੰਗੀ, ਮਸਰ, ਆਦਿ)
ਸਰੋਂ ਦਾ ਤੇਲ, ਅੰਡੇ, ਗੁੜ, ਸ਼ੱਕਰ ਅਤੇ ਸਹਿਦ
ਦੇਸੀ ਘਿਓ ਅਤੇ ਦੁੱਧ ਦੇ ਹੋਰ ਉਤਪਾਦ
ਜਾਂ ਜਲਦੀ ਖਰਾਬ ਨਾ ਹੋਣ ਵਾਲਾ ਕੋਈ ਭੀ ਸਮਾਨ
ਦੁੱਧ, ਤਾਜ਼ੀਆਂ ਸਬਜ਼ੀਆਂ, ਫਲ ਅਤੇ ਜਲਦੀ ਖਰਾਬ ਹੋਣ ਵਾਲੀਆਂ ਚੀਜਾਂ ਬਾਅਦ ਚ’ ਜੋੜਾਂਗੇ
ਤੁਸੀਂ ਸਾਨੂੰ ਸਲਾਹ ਭੀ ਦੇ ਸਕਦੇ ਹੋ |